ਇਹ ਇੱਕ ਆਮ ਜਿਹਾ ਸਵਾਲ ਹਰ ਇੱਕ ਮਜਹਬ ਦੇ ਇਨਸਾਨ ਦੇ ਦਿਲ ਤੋਂ ਜ਼ੁਬਾਨ ਤੇ ਆਉਂਦਾ ਕੇ ਸਿਖ ਦਾ ਕੇਸਾਂ ਦੇ ਨਾਲ ਕੀ ਸਬੰਧ ਹੈ? ਅੱਜ ਸਾਡੇ ਸਿਖੀ ਤੋਂ ਦੂਰ ਜਾ ਚੁੱਕੇ ਬਹੁਤੇ ਮਾਪੇ ਵੀ ਆਪਣੇ ਬਚਿਆਂ ਦੇ ਇਸ ਮੂਲ ਸਵਾਲ ਦਾ ਜਵਾਬ ਦੇਣ ਦੇ ਅਸਮਰਥ ਹਨ ਕਿਓੰਕੇ ਨਾਂ ਤਾਂ ਇਸ ਨੂੰ ਧਾਰਮਿਕ ਪਖ ਤੋਂ ਗੁਰਦੁਆਰਿਆਂ ਦੀ ਗੁਰਮਤਿ ਤੋਂ ਦੂਰ ਹੋ ਚੁੱਕੀ ਕਮੇਟੀ ਦੀ ਸਟੇਜ ਤੋਂ ਪ੍ਰਚਾਰਿਆ ਜਾ ਰਿਹਾ ਹੈ ਅਤੇ ਨਾਂ ਹੀ ਬਚਿਆਂ ਲਈ ਖਾਲਸੇ ਦੇ ਨਾਮ ਤੇ ਬਣਾਏ ਸਕੂਲਾਂ ਵਿਚ ਹੀ ਇਸ ਦੀ ਵਿਦਿਆ ਦਿੱਤੀ ਜਾਂਦੀ ਹੈ ਸੋ ਆਉ ਇਸ ਨੂੰ ਗੁਰੂ ਦੇ ਆਸ਼ੇ ਤੋਂ ਸਮਝਣ ਦੀ ਕੋਸ਼ਿਸ਼ ਕਰੀਏ:-
ਬਹੁਤ ਪ੍ਰਚਲਿਤ ਡੇਰਾਵਾਦੀ ਵਿਚਾਰਾਂ ਅਨੁਸਾਰ ਪ੍ਰਚਾਰਿਆ ਜਾਂਦਾ ਹੈ ਕੇ ਇਹ ਕੇਸ਼ ਸਿਖ ਦੇ ਸਿਰ ਦਾ ਐਨਟੀਨਾ ਹਨ ਤਾਂ ਕੇ ਸੰਗਤ ਦੀਆਂ ਨਾਮ ਸਿਮਰਨ ਦੀਆਂ ਲਹਿਰਾਂ ਨੂੰ ਗ੍ਰਹਿਣ ਕਰਕੇ ਲਾਹਾ ਲੈ ਸਕਣ ਜੇ ਇਹ ਸਚ ਹੈ ਤਾਂ ਫਿਰ ਸਾਨੂੰ ਨਿਰਮਲ ਕਰਮ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਫਿਰ ਤਾਂ ਕਿਤੇ ਟੇਪ ਸੀ ਡੀ ਲਾਕੇ ਸਿਖ ਆਪਣੇ ਕਮ ਕਾਜ ਤੇ ਜਾਂ ਦਫਤਰ ਵਿਚ ਬੈਠ ਜਾਵੇ ਤਾਂ ਫਿਰ ਉਚੀ ਅਵਸਥਾ ਪ੍ਰਾਪਤ ਕਰ ਲਵੇਗਾ?
ਜਾਂ ਫਿਰ ਪ੍ਰਚਲਿਤ ਸੰਪ੍ਰਦਾਈ ਕਹਾਣੀਆਂ ਕੇ ਗੁਰੂ ਪਾਤਸ਼ਾਹ ਸਾਨੂੰ ਕੇਸ਼ਾਂ ਤੋਂ ਫੜਕੇ ਨਰਕਾਂ ਵਿਚੋਂ ਧੂਕੇ ਬਾਹਰ ਖਿਚ ਲੈਣਗੇ ਆਦਿ ਪਰ ਇਹ ਸਭ ਕੁਝ ਪੂਜਾਰੀਵਾਦ ਸ਼੍ਰੇਣੀ ਦੀਆਂ ਮਨ ਘੜਤ ਸੋਚਾਂ ਦਾ ਸਿਖ ਨੂੰ ਬਾਣੀ ਦੀ ਵਿਚਾਰ ਤੋਂ ਤੋੜਨ ਦਾ ਵਿਛਾਇਆ ਜਾਲ ਹੀ ਤਾਂ ਹੈ
ਗੁਰਬਾਣੀ ਦਾ ਮੁਢਲਾ ਸਿਧਾਂਤ ਹੀ ਇਹ ਹੈ ਕੇ ਸਿਖ ਨੇ ਇੱਕ ਗੁਰਬਾਣੀ ਵਿਚਾਰ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਗੁਣਾਂ ਨਾਲ ਭਰਪੂਰ ਕਰਕੇ ਹਮੇਸ਼ਾਂ ਕਰਤੇ ਦੇ ਹੁਕਮ ਵਿਚ ਚਲਣਾ ਹੈ ਜਦੋਂ ਸਿਖ ਨੂੰ ਗੁਰਮਤਿ ਦੀ ਇਹ ਸੋਝੀ ਆ ਜਾਂਦੀ ਹੈ ਤਾਂ ਆਪਣੇ ਜੀਵਨ ਦੀ ਘਾੜਤ ਗੁਰੂ ਦੇ ਬੋਲਾਂ ਅਨੁਸਾਰ ਕਰ ਲੈਂਦਾ ਹੈ ਤਾਂ ਉਸ ਨੂੰ ਕਰਤੇ ਦੀ ਬਣਾਈ ਹਰ ਚੀਜ਼ ਹੀ ਸੰਪੂਰਨ ਲਗਦੀ ਹੈ ਅਤੇ ਉਸ ਵਿਚੋਂ ਕਰਤਾ ਦੇਖ ਕੇ ਉਸ ਨਾਲ ਪਿਆਰ ਕਰਦਾ ਹੈ ਇਸ ਅਵਸਥਾ ਵਿਚ ਪਹੁੰਚਕੇ ਹੀ ਸਿਖ ਕੇਸਾਂ ਦੀ ਸੰਭਾਲ ਉਸ ਕਰਤੇ ਦੀ ਦਿੱਤੀ ਹੋਈ ਦਾਤ ਵਜੋਂ ਕਰਦਾ ਹੈ ਅਤੇ ਇਹ ਸਮਝ ਲੈਂਦਾ ਹੈ ਕੇ ਕਰਤੇ ਨਾਲੋਂ ਜਿਆਦਾ ਸਮਰਥਾ ਵਾਲੀ ਕੋਈ ਵੀ ਐਸੀ ਸ਼ੈ ਇਸ ਜਗਤ ਵਿਚ ਨਹੀਂ ਜੋ ਕਿਸੇ ਨੂੰ ਕਰਤੇ ਨਾਲੋਂ ਜਿਆਦਾ ਖੂਬਸੂਰਤ ਬਣਾ ਸਕਦੀ ਹੈ ਇਸ ਕਰਕੇ ਮੇਰਾ ਬਣਾਇਆ ਸਰੂਪ ਉਸ ਕਰਤੇ ਦੀ ਸਭ ਤੋਂ ਵਧ ਖੂਬਸੂਰਤ ਰਚਨਾ ਹੈ
ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਚਿਆਂ ਅੰਦਰ ਇਸ ਤਰੀਕੇ ਦਾ ਆਤਮ ਵਿਸ਼ਵਾਸ਼ ਭਰ ਦੇਵਾਂਗੇ ਤਾਂ ਜਦੋਂ ਸਾਡੇ ਵੱਲ ਕਦੇ ਕੋਈ ਟਿੱਕ ਟਿੱਕੀ ਲਾਕੇ ਦੇਖੇਗਾ ਤਾਂ ਸਾਨੂੰ ਇਹ ਮਹਿਸੂਸ ਨਹੀਂ ਹੋਵੇਗਾ ਕੇ ਉਹ ਕੋਈ ਅਜੀਬੋ ਗਰੀਬ ਚੀਜ਼ ਵੱਲ ਹੈਰਾਨ ਹੋ ਕੇ ਤੱਕ ਰਿਹਾ ਬਲਕਿ ਸਾਡੇ ਅੰਦਰ ਇਹ ਭਾਵਨਾ ਹੋਵੇਗੀ ਕੇ ਕਰਤੇ ਦੀ ਸਭ ਤੋਂ ਖੂਬਸੂਰਤ ਰਚਨਾ ਨੂੰ ਦੇਖ ਕੇ ਮੁਗਧ ਹੋ ਰਿਹਾ ਹੈ ਅਤੇ ਇਸ ਦਾ ਆਨੰਦ ਮਾਣ ਰਿਹਾ ਹੈ
ਜਿਵੇਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਬੜੇ ਸੁੰਦਰ ਅਤੇ ਕੀਮਤੀ ਰੂਮਾਲੇ ਨਾਲ ਸ਼ਾਹੀ ਸ਼ਾਨੋ ਸ਼ੌਕਤ ਨਾਲ ਸ਼ਸ਼ੋਭਿਤ ਕੀਤਾ ਜਾਂਦਾ ਹੈ ਉਸੇ ਤਰਾਂ ਸਿਖ ਦੀ ਗੁਰਮਤਿ ਦੀ ਚੇਤਨਤਾ ਦੇ ਪ੍ਰਤੀਕ ਸਿਰ ਨੂੰ ਦਸਤਾਰ ਰੂਪੀ ਰੁਮਾਲੇ ਨਾਲ ਸ਼ਸ਼ੋਭਿਤ ਕੀਤਾ ਜਾਂਦਾ ਹੈ ਜਾਂ ਫਿਰ ਸਾਦੇ ਸ਼ਬਦਾਂ ਵਿਚ ਇਹ ਕਹਿ ਲਿਆ ਜਾਵੇ ਕੇ ਗੁਰਮਤਿ ਦੀ ਸੋਚ ਦਾ ਧਾਰਨੀ ਸਿਖ ਇੱਕ ਐਸਾ ਚਲਦਾ ਫਿਰਦਾ ਗੁਰੂ ਦੇ ਗਿਆਨ ਦਾ ਕੇਂਦਰ ਭਾਵ ਗੁਰਦੁਆਰਾ ਬਣ ਜਾਂਦਾ ਹੈ ਕੇ ਦਸਤਾਰ ਉਸ ਨੂੰ ਦੂਰੋਂ ਪਛਾਣ ਕਰਨ ਵਾਲਾ ਨਿਸ਼ਾਨ ਸਾਹਿਬ ਹੀ ਤਾਂ ਹੈ
ਇਹੀ ਕਾਰਨ ਹੈ ਕੇ ਜੇ ਕਿਸੇ ਦੇ ਅੰਦਰ ਅਜੇ ਗੁਰਮਤਿ ਦੀ ਵਿਚਾਰ ਸੁਰਤਿ ਵਿਚ ਨਹੀਂ ਟਿਕੀ ਤਾਂ ਓਹ ਕੇਸ਼ ਅਤੇ ਦਸਤਾਰ ਧਾਰੀ ਹੋ ਕੇ ਵੀ ਕੁਕਰਮ ਕਰਨ ਦੀ ਸਮਰਥਾ ਰਖਦਾ ਹੈ ਇਹਨਾਂ ਵਿਚ ਅੱਜ ਦੇ ‘ਕਾਲੀ’ ਅਤੇ ‘ਸਿਖ ਕਾਂਗਰਸੀ’ ਲੀਡਰ, ਡੇਰਾਵਾਦੀ, ਵਿਭਚਾਰੀ ਅਤੇ ਵਿਹਲੜ ਸਾਧ ਵਗੈਰਾ ਆਉਂਦੇ ਹਨ ਜਿਹਨਾਂ ਦਾ ਭੇਖ ਭੁਲੇਖਾ ਪਾਊ ਸਾਡੀ ਸਿਧਾਂਤਿਕ ਸੋਚ ਦੀ ਕਮਜ਼ੋਰੀ ਕਰਕੇ ਹੀ ਹੁੰਦਾ ਹੈ ਕੇਸ਼ ਅਤੇ ਦਸਤਾਰ ਸੰਪੂਰਨ ਸਿਖ ਦੀ ਸਖਸ਼ੀਅਤ ਦਾ ਅਨਿਖੜਵਾਂ ਅੰਗ ਹਨ

Sikh18 - Bhai Taru Singh ji

BhaiTaru-c

hqdefault

 

Source:-https://www.dailysikhnews.com/read-article.php?id=282

ਕੇਸ਼, ਦਸਤਾਰ ਅਤੇ ਸਿਖੀ